ਕੁਰਾਲੀ1 ਮਾਰਚ (ਸ੍ਰੀ ਗਣੇਸ਼ ਸ਼ਿਵੀ)ਦੁਨੀਆ ਭਰ ਵਿਚ ਆਈਲੈਟਸ ਦਾ ਪ੍ਰਸਾਰ ਕਰਨ ਵਾਲੀ ਸਿਰਮੌਰ ਸੰਸਥਾ ਆਈ. ਡੀ. ਪੀ ਵੱਆਈਲੈਟਸ ਅਤੇ ਸੱਟਡੀ ਵੀਜ਼ਾ ਖੇਤਰ ਵਿਚ ਲਗਾਤਾਰ ਪੁਲਾਘਾਂ ਪੁੱਟ ਰਹੀ ਵੀਰ ਐਜੂ. ਐਕਸਪਰਟ ਸੰਸਥਾ ਦੇ ਦੋ ਵਿਦਿਆਰਥੀਆਂ ਨੂੰ ਆਈਲੈਟਸ ਦਾ ਅੰਬੋਸਡਰ ਬਣਾਇਆ ਗਿਆ ਹੈ1
।
ਇਹ ਇਲਾਕੇ ਵਿਚ ਪਹਿਲੀ ਵਾਰ ਹੈ ਕਿ ਆਈਲੈਟਸ ਦੇ ਖੇਤਰ ਵਿਚ ਆਈ .ਡੀ.ਪੀ(ਇੰਡੀਆ) ਵੱਲੋਂ ਉੱਚ ਸਨਮਾਨ ਨਾਲ ਨਿਵਾਜਿਆ ਗਿਆ ਹੈ 1 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੀਰ ਐਜੂ ਐਕਸਪਰਟ ਦੇ ਮਾਲਕ ਵੀਰ ਆਹਲੂਵਾਲੀਆ ਨੇ ਦੱਸਿਆ ਕਿ ਇਹ ਇਲਾਕੇ ਲਈ ਬਹੁਤ ਮਾਣ ਗੱਲ ਹੈ ਕਿ ਆਈ ਡੀ.ਪੀ ਵੱਲੋਂ ਵੀਰ ਐਜੂ ਐਕਸਪਰਟ ਚ ਆਈਲੈਟਸ ਕਰਦੇ ਪੇਂਡੂ ਖੇਤਰ ਨਾਲ ਸਬੰਧਤ ਸਹਿਜਨੀਤ ਕੌਰ ਬੰਨਮਾਜਰਾ ਜਸਕਰਨ ਸਿੰਘ ਪਿੰਡ ਚਿੰਤਗੜ ਨੂੰ ਆਈਲੈਟਸ ਚਾ ਅੰਬੈਸਡਰ ਬਣਾਇਆ ਗਿਆ ਹੈ ਤੇ ਸਨਮਾਨ ਤੇ ਪ੍ਰਸੰਸਾਂ ਪੱਤਰ ਵੀ ਦਿੱਤੇ ਗਏ ਹਨ1 ਉਨ੍ਹਾਂ ਦੱਸਿਆ ਕਿ ਇਹ ਸਨਮਾਨ ਵਿਦਿਆਰਥੀਆਂ ਦੀ ਔਵਰਆਲ ਪਰਫਾਰਮੈਂਸ ਦੇ ਅਧਾਰ ਤੇ ਮਿਲਿਆ ਹੈ। ਵੀਰ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਆਈ ਡੀ. ਪੀ ਜਿਸਦਾ ਕਿ ਮੁੱਖ ਦਫਤਰ ਆਸਟਰੇਲੀਆ ਵਿਚ ਹੈ ਵੱਲੋਂ ਆਈਲੈਟਸ ਵਿਚ ਵਧੀਆ ਸੇਵਾਵਾਂ ਦੇਣ ਲਈ ਸਟਾਰ ਖਿਤਾਬ ਤੇ ਬ੍ਰਿਟਿਸ਼ ਕੋਸ਼ਲ (ਯੂ.ਕੇ) ਵੱਲੋਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ1 ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਨੋਰਥ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਜਿਥੇ ਸਕਾਰ ਕਰਨਾ ਮੁੱਖ ਮਨੋਰਥ ਹੈ ਉਥੇ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਮੰਚ ਮੁੱਹਈਆ ਕਰਵਾਉਣ ਤੇ ਅੰਤਰਾਸਟਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ








