ਮਾਜਰੀ 2 ਜਨਵਰੀ (ਰਣਜੀਤ ਕਾਕਾ )ਪਿੰਡ ਅਭੀਪੁਰ ਦੇ ਅਕਾਲੀ ਆਗੂ ਤੇ ਸਰਪੰਚ ਜਗਦੀਪ ਸਿੰਘ ਪੱਪਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਤਾਏ ਸਰਦਾਰ ਫੋਜਾ ਸਿੰਘ ਮਾਂਗਟ (90) ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਸਾਬਕਾ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ,ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ, ਸਾਬਕਾ M L A ਉਜਾਗਰ ਸਿੰਘ ਬਡਾਲੀ,ਜਥੇਦਾਰ ਚਰਨਜੀਤ ਸਿੰਘ ਚੰਨਾ, ਜਥੇਦਾਰ ਅਜਮੇਰ ਸਿੰਘ ਖੇੜਾ, ਸਰਬਜੀਤ ਸਿੰਘ ਕਾਦੀਮਾਜਰਾ, ਸਾਹਿਬ ਸਿੰਘ ਬਡਾਲੀ,ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜਰਾਬਾਦ,ਯੂਥ ਅਕਾਲੀ ਆਗੂ ਬਲਕਾਰ ਸਿੰਘ ਮਾਵੀ, ਹਰਪ੍ਰੀਤ ਸਿੰਘ ਮਾਂਗਟ, ਭਾਈ ਹਰਜੀਤ ਸਿੰਘ ਹਰਮਨ, ਸਰਪੰਚ ਗੁਰਦੇਵ ਸਿੰਘ ਕੁੱਬਾਹੇੜੀ,ਦਿਲਬਾਗ ਸਿੰਘ ਮੀਆਂ ਪੁਰ, ਗੋਲਾ ਸਰਪੰਚ ਮੀਆਂਪੁਰ,ਠੀਡੀ ਮਿਰਜ਼ਾਪੁਰ,ਗੁਰਮੀਤ ਸਿੰਘ ਗੋਚਰ, ਜਸਪਾਲ ਸਿੰਘ,ਪਾਲਾ ਟੱਪਰੀਆਂ,ਆਦਿ ਨੇ ਸਰਪੰਚ ਜਗਦੀਪ ਸਿੰਘ ਪੱਪਾ ਨਾਲ ਦੁੱਖ ਸਾਂਝਾ ਕੀਤਾ। ਸਰਪੰਚ ਜਗਦੀਪ ਸਿੰਘ ਪੱਪਾ ਨੇ ਦੱਸਿਆ ਕਿ ਫ਼ੌਜਾਂ ਸਿੰਘ ਮਾਂਗਟ ਦੇ ਨਮਿੱਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ 9 ਜਨਵਰੀ ਦਿਨ ਮੰਗਲਵਾਰ 12 ਤੋ 1 ਵਜੇ ਸ੍ਰੀ ਗੁਰਦਵਾਰਾ ਸਾਹਿਬ ਪਿੰਡ ਅਭੀਪੁਰ ਵਿਖੇ ਹੋਵੇਗੀ।








