ਮਾਜਰੀ 12 ਦਸੰਬਰ ( ਮਾਰਸ਼ਲ ਨਿਊਜ਼)ਸੰਮਤੀ ਚੋਣ ਵਿੱਚ ਕਿਸਮਤ ਅਜ਼ਮਾ ਰਹੇ ਅਕਾਲੀ ਦਲ ਦੇ ਉਮੀਦਵਾਰ ਯਾਦਵਿੰਦਰ ਸਿੰਘ ਦੇ ਹੱਕ ਵਿੱਚ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਭਰਵੀਂ ਚੋਣ ਮੀਟਿੰਗ ਹੋਈ। ਜਿਸ ਵਿੱਚ ਯੂਥ ਅਕਾਲੀ ਦਲ ਦੇ ਸਬਾਈ ਸਕੱਤਰ ਆਗੂ ਰਵਿੰਦਰ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਹਰਦੀਪ ਸਿੰਘ ਖਿਜਰਾਬਾਦ, ਦਿਲਬਾਗ ਸਿੰਘ ਮੀਆਂਪੁਰ ਤੇ ਹੋਰ ਆਗੂਆਂ ਨੇ ਆਪੋ ਆਪਣੇ ਸੰਬੋਧਨ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਸੰਮਤੀ ਚੋਣਾਂ ਵਿੱਚ ਬਹੁਮਤ ਨਾਲ ਜਿੱਤਾਉਣ ਦੀ ਅਪੀਲ ਕੀਤੀ।

ਸੂਬਾਈ ਸਕੱਤਰ ਖੇੜਾ ਤੇ ਜ਼ਿਲ੍ਹਾ ਪ੍ਰਧਾਨ ਸੋਹਾਣਾ ਨੇ ਭਗਵੰਤ ਮਾਨ ਸਰਕਾਰ ਦੀ ਪਿਛਲੇ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਲੋਕਾਂ ਤੋਂ ਸਰਬਪੱਖੀ ਵਿਕਾਸ ਦੇ ਨਾਂਅ ‘ਤੇ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇੰਨਾ ਕਿਹਾ ਕਿ ਪੰਜਾਬ ਦੀ ਨੁਹਾਰ ਬਦਲਣ ਵਿੱਚ ਹਮੇਸ਼ਾ ਅਕਾਲੀ ਦਲ ਦੀਆਂ ਸਮੇਂ ਸਮੇਂ ਸਰਕਾਰਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ, ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਲੀਡਰਾਂ ਨੇ ਕਿਹਾ ਕੁਝ ਤੇ ਕੀਤਾ ਕੁਝ ਹੈ, ਜਿਸ ਸਦਕਾ ਪੰਜਾਬ ਸਹਿਜੇ ਸਹਿਜੇ ਤਰੱਕੀ ਤੇ ਖੁਸ਼ਹਾਲੀ ਪਖੋਂ ਹੋਰਨਾਂ ਸੂਬਿਆਂ ਤੋਂ ਕਾਫੀ ਪਛੜ ਗਿਆ ਹੈ। ਰਵਿੰਦਰ ਸਿੰਘ ਖੇੜਾ ਤੇ ਹੋਰ ਆਗੂਆਂ ਨੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਲਈ ਇੱਕ ਇੱਕ ਵੋਟ ਅਕਾਲੀ ਉਮੀਦਵਾਰਾਂ ਨੂੰ ਭੁਗਤਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਤੇ ਇਲਾਕੇ ਦੇ ਵਸਨੀਕ ਤੇ ਮੋਹਤਬਰ ਹਾਜ਼ਰ ਸਨ।

LEAVE A REPLY

Please enter your comment!
Please enter your name here